Thursday, May 13, 2010

ਹਰ ਰੋਜ


ਹਰ ਰੋਜ

ਕੱਕੇ ਰੇਤ ਦੀ ਤਰ੍ਹਾਂ

ਲੋ 'ਚ' ਤਪ ਰਿਹਾਂ

ਉਨ੍ਹਾਂ ਹਨੇਰੀਆਂ ਦੇ

ਆਉਣ ਨਾਲ

ਹੌਲੀ ਹੌਲੀ

ਘੱਟ ਰਿਹਾਂ

ਕਦੇ ਸੋਚਿਆ ਸੀ

ਬਾਗਾਂ 'ਚ' ਬਹਾਰਾਂ ਬਾਰੇ

ਚਾਂਨਣੀ ਰਾਤ ਦੇ ਤਾਰਿਆਂ ਬਾਰੇ

ਪਰ ਅੱਜ

ਬਿਰਹੋ ਦੀ ਅੱਗ 'ਚ'

ਮਚ ਰਿਹਾ

ਜਿਸ ਰਾਹ ਤੇ ਤੁਰਦੇ ਸੀ

ਹੱਥ 'ਚ' ਹੱਥ ਪਾਕੇ

ਅੱਜ ਉਸੇ ਰਾਹ ਤੇ

ਇੱਕ ਅਜਨਵੀ ਦੀ ਤਰ੍ਹਾਂ

ਇਕੱਲਾ ਤੁਰ ਰਿਹਾਂ ਹਾਂ

ਹਰ ਰੋਜ

ਕੱਕੇ ਰੇਤ ਦੀ ਤਰ੍ਹਾਂ

ਲੋ 'ਚ' ਤਪ ਰਿਹਾਂ

No comments:

Post a Comment