Sunday, May 22, 2011

ਸਫ਼ਰ

ਮੇਰੇ ਲਈ ਉਹ ਕਦ

ਆਮ ਤੋਂ ਖਾਸ ਹੋ ਗਈ

ਪਤਾ ਈ ਨੀ ਲੱਗਾ

ਕਦ ਅੱਖਾਂ ਤੋਂ ਦਿਲ ਤੱਕ ਦਾ ਸਫ਼ਰ ਤਹਿ ਕਰ ਗਈ

ਕਦ ਇਹ ਚੰਨ ਤਾਰੇ

ਸਾਡੀ ਗੱਲਾਂ ਦਾ ਹਿੱਸਾ ਬਣੇ

ਕਦ ਉਸ ਦਾ ਹੰਝੂ ਮੇਰੇ ਲਈ ਮੋਤੀ ਹੋ ਗਿਆ

ਉਹ ਨਾਲ ਹੁੰਦੀ ਤਾਂ ਤੱਤੀ ਹਵਾ ਵੀ ਮੀਂਹ ਚੋਂ ਆਉਂਦੀ ਜਾਪਦੀ

ਕਦ ਵਿਛੋੜੇ ਦਾ ਡਰ ਸੱਪ ਵਾਂਗ ਡੰਗਣ ਲੱਗਾ

ਪਤਾ ਈ ਨੀ ਲੱਗਾ

ਪਤਾ ਈ ਨੀ ਲੱਗਾ