Tuesday, February 9, 2010

ਹੈਰਾਨ ਹਾਂ !



ਹੈਰਾਨ ਹਾਂ !

ਪਤਝੜ ਦੇ ਪੱਤੇ
ਤੇਰੇ ਪੈਰਾਂ ਹੇਠ ਆ ਕੇ
ਸੰਗੀਤ ਪੈਦਾ ਕਰਨ ਲਈ
ਬੇਕਰਾਰ ਹਨ

ਠੰਡੀ ਪੌਣ ਤੇਰੇ ਨਾਲ
ਮਟਕ ਮਟਕ ਤੁਰਨਾ
ਚਾਹੁੰਦੀ ਹੈ

ਗੁਲਾਬ ਦਾ ਫੁੱਲ
ਇਸ ਆਸ ਤੇ ਖਿੜ ਰਿਹਾ ਹੈ
ਕਿ ਇੱਕ ਦਿਨ ਤੇਰੇ ਵਾਲਾਂ ਦਾ ਸ਼ਿਗਾਰ ਬਣੇਗਾ

ਤੇ

ਮੇਰਾ ਦਿਲ
ਇਸ ਆਸ ਤੇ ਧੜਕ ਰਿਹਾ
ਕਿ ਇੱਕ ਦਿਨ
ਤੇਰੇ ਦਿਲ ਨਾਲ ਧੜਕੇਗਾ

2 comments:

  1. achhi rachna hai... but last stanza kujh offbeat lagg riha pehle waale part naal... i think

    te hairan han
    mera dil
    tuhade dil sang
    dhadak riha hai, ga riha hai..

    fits better to the poem... though i may be wrong.. or poet's feelings may be different while writing the poem..

    ReplyDelete
  2. ਗੁਰਦੀਪ ਖੂਬਸੂਰਤ ਕਵਿਤਾ ਹੈ ..ਬਹੁਤ ਖੂਬਸੂਰਤ....
    ਮਾਨਸਾ ਆਇਆ ਤਾਂ ਮਿਲ ਕੇ ਜਾਈਂ

    ReplyDelete