ਸਚਮੁਚ
ਬੜਾ ਦੁੱਖਦਾਇਕ ਹੁੰਦਾ ਹੈ
ਸਭ ਕੁੱਝ ਜਾਣਦੇ ਹੋਏ ਵੀ
ਸਹਿ ਜਾਣਾ ਧੱਕੇਸ਼ਾਹੀ ।
ਸਾਰੀ ਫ਼ਸਲ ਬਾਣੀਏ ਦੇ ਸੁੱਟ ਕੇ
ਖਾਲੀ ਹੱਥ ਘਰ ਨੂੰ ਵਾਪਸ ਆਉਣਾ ।
ਜ਼ਮੀਨ ਗਿਰਵੀ ਰੱਖ ਕੇ ਧੀ ਦੀ ਡੋਲੀ ਘਰੋਂ ਤੋਰਨਾਂ ।
ਸਚਮੁਚ
ਬੜਾ ਦੁੱਖਦਾਇਕ ਹੁੰਦਾ ਹੈ
ਜਵਾਨੀ ਵਿਚ ਪਿਤਾ ਦਾ
ਸਿਰ ਤੋਂ ਹੱਥ ਉੱਠ ਜਾਣਾ ।
ਸਚਮੁਚ
UDASIAN BABE NANAK DIAN
6 years ago
ਮਰਹੂਮ ਰਾਮ ਸਿੰਘ ਚਾਹਲ ਮਾਨਸਾ ਦੇ ਮੁੰਡਿਆਂ ਦੀ ਕਵਿਤਾ 'ਚੋਂ ਵੀ ਬੋਲਣ ਲੱਗ ਪਿਆ ਹੈ...
ReplyDelete