Monday, April 27, 2009

ਹੁਣ

ਨਾਂ ਹੁਣ ਕਦੇ ਹਰਟਾਂ ਦੀਆਂ ਟਿੰਡਾਂ
ਪਾਣੀ ਆਉਣਾ
ਨਾਂ ਹੁਣ ਕਦੇ ਬਲਦਾਂ ਦੀਆਂ ਟੱਲੀਆਂ
ਸੰਗੀਤ ਛੇੜਨਾ
ਨਾਂ ਹੁਣ ਕਦੇ ਕਿਸੇ ਖੇਤ ਚੋਂ ਤਿੱਤਰਾਂ
ਉਡਾਰੀ ਮਾਰਨੀ
ਨਾਂ ਹੁਣ ਕਿਸੇ ਰਾਝੇਂ ਨੇ ਹੀਰ ਲਈ
ਮੱਝੀਆਂ ਚਾਰਨੀਆਂ
ਨਾਂ ਹੁਣ ਕਿਸੇ ਸੱਸੀ ਨੇ ਪੁਨੂੰ ਲਈ
ਥਲ ਵਿਚ ਸੜਨਾ
ਨਾਂ ਹੁਣ ਕਿਸੇ ਖਿੜੇ ਫੁੱਲ ਨੂੰ ਦੇਖ ਕੇ
ਖੁਸ਼ ਹੋਣਾ
ਨਾਂ ਹੁਣ ਕਿਸੇ ਰੇਤੇ ਤੇ ਪਈਆਂ ਕਣੀਆਂ ਦੀ
ਖੁਸ਼ਬੂ ਨੂੰ ਮਾਨਣਾ
ਨਾਂ ਹੁਣ ਕਿਸੇ ਮੋਰ ਨੇ ਬਾਗ਼ੀ
ਪੈਲਾਂ ਪਾਉਣੀਆਂ
ਨਾਂ ਹੁਣ ਕਿਸੇ ਗੋਕਲਮੱਲ ਦੀ ਹੱਟੀ ਤੋਂ
ਰੁੰਗਾਂ ਲੈਣਾ
ਨਾਂ ਹੁਣ ਕਿਸੇ ਮੱਲ ਨੇ ਮੇਲੇ ਚ
ਝੰਡੀ ਕਰਨੀ
ਨਾਂ ਹੁਣ ਕਿਸੇ ਗੱਭਰੂ ਨੇ ਓਕ ਲਾ ਕੇ
ਘਿਉ ਪੀਣਾ
ਨਾਂ ਹੁਣ ਕਿਸੇ ਬੁਰੀ ਦਾ
ਡੋਕਾ ਚੁੰਗਣਾ
ਨਾਂ ਹੁਣ ਕਿਸੇ ਇਨਸਾਫ ਲਈ
ਸੰਘਰਸ਼ ਕਰਨਾ

ਹੁਣ ਹੈ ਤੇ ਗੁਲਾਮੀ
ਹੁਣ ਹੈ ਤੇ ਆਦਮਖੋਰੀ
ਹੁਣ ਹੈ ਤੇ ਰਿਸ਼ਵਤਖੋਰੀ
ਹੁਣ ਹੈ ਤੇ ਅਫਸਰਸ਼ਾਹੀ
ਹੁਣ ਹੈ ਤੇ ਵਗਦਾ ਦਰਿਆ ਨਸ਼ਿਆਂ ਦਾ
ਹੁਣ ਹੈ ਮਰਦਾ ਆਮ ਆਦਮੀ ਹਰਪਲ

ਬਸ ਹੁਣ
ਨਹੀਂ ਹੈ ਤੇ ਅਵਾਜ ਜੁਲਮ ਖਿਲਾਫ

ਬਸ ਹੁਣ
ਨਹੀਂ ਹੈ ਤੇ ਸੰਘਰਸ਼

ਸਿਰਫ ਸੰਘਰਸ਼

2 comments:

  1. ਕਵਿਤਾ ਦੇ ਪਿੜ੍ਹ ਚ ਤੇਰਾ ਸਵਾਗਤ ਹੈ । ਇਸ ਤਰ੍ਹਾਂ ਮਿਲਣਾਂ ਸੌਖਾ ਹੈ । ਹੋਰ ਸੁਣਾ
    ਲੁਧਿਆਣੇ ਹੀ ਹੈਂ !

    ReplyDelete
  2. ਗੁਰਦੀਪ ਜੀ! ਖ਼ੂਬਸੂਰਤ ਵਿਚਾਰਾਂ ਨੂੰ ਕਲਮਬੱਧ ਕਰਨ ਲਈ ਮੁਬਾਰਕਬਾਦ ਕਬੂਲ ਕਰੋ। ਆਰਸੀ ਦਾ ਲਿੰਕ ਪਾਉਂਣ ਲਈ ਬੇਹੱਦ ਸ਼ੁਕਰੀਆ। ਮਰਹੂਮ ਰਾਮ ਸਿੰਘ ਚਾਹਲ ਜੀ ਦੇ ਵਿਚਾਰ ਬਲੌਗ ਦੀ ਇੰਟਰੋ 'ਚ ਪੜ੍ਹ ਕੇ ਬਹੁਤ ਚੰਗਾ ਲੱਗਿਆ।
    ਅਦਬ ਸਹਿਤ
    ਤਨਦੀਪ ਤਮੰਨਾ
    ਵੈਨਕੂਵਰ, ਕੈਨੇਡਾ
    punjabiaarsi.blogspot.com

    ReplyDelete