Monday, May 4, 2009

ਬਿਰਹਾ ਦੀ ਲੋ

ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ

ਮੈਂ
ਹਰੇ ਭਰੇ ਰੁੱਖ ਤੋਂ
ਰੁੰਡ ਮਰੁੰਡ ਹੋ ਗਿਆ

ਪੱਤਝੜ ਦੇ ਪੱਤੇ ਵਾਂਗ
ਮਿੱਟੀ ਵਿੱਚ ਖਾਕ ਹੋ ਗਿਆ

ਹੁਣ ਹਾਲਤ
ਉਸ ਮਜਬੂਰ ਜੱਟ ਵਰਗੀ
ਜਿਸਦੀ ਪੱਕੀ ਫਸਲ ਅੱਗ ਲੱਗ ਗਈ

ਤੇ

ਭੜ੍ਹੀਂ ਤੇ ਖੜ੍ਹੇ ਉਸ ਸੁੱਕੇ ਰਿੰਡ ਵਰਗੀ
ਜੋ ਪਾਣੀ ਦੀ ਇੱਕ ਇੱਕ ਬੁੰਦ ਲਈ
ਤਰਸ ਰਿਹਾ

ਬਸ
ਅਜੇ ਇਸ਼ਕੇ ਦੇ ਬੀਜ਼ ਨੇ
ਟੰਗੂਰ ਮਾਰਿਆ ਸੀ ਕਿ
ਬਿਰਹਾ ਦੀ ਲੋ ਵਗ ਪਈ __

3 comments:

  1. ਬਹੁਤ ਖ਼ੂਬਸੂਰਤ ਨਜ਼ਮ ਲਿਖਣ ਤੇ ਮੁਬਾਰਕਾਂ ਗੁਰਦੀਪ ਜੀ। ਖ਼ਿਆਲਾਂ ਦੀ ਪਰਪੱਕਤਾ ਅਤੇ ਅੰਦਾਜ਼-ਏ-ਬਿਆਂ ਕਵੀ ਮਨ ਨੂੰ ਛੂਹ ਗਏ। ਨਜ਼ਮ ਨਾਲ਼ ਲੱਗਿਆ ਚਿੱਤਰ ਵੀ ਤੁਹਾਡੇ ਜਜ਼ਬਾਤਾਂ ਦੀ ਸ਼ਾਹਦੀ ਭਰਦਾ ਹੈ।

    ਅਦਬ ਸਹਿਤ
    ਤਨਦੀਪ ਤਮੰਨਾ

    ReplyDelete
  2. Gurdeep ji..If you could pls remove this word verification from comments' section, I ld be thankful.
    Best
    Tandeep Tamanna

    ReplyDelete
  3. ਗੁਰਦੀਪ ਜੀ
    ਬਲਾਗ ਬ੍ਰਹਿਮੰਡ ਵਿਚ ਜੀ ਆਇਆਂ ਨੂੰ।
    ਸਾਥੀ

    ReplyDelete